ਕਲੋਸੀਅਮ

ਰੋਮ ਵਿੱਚ ਇੱਕ ਅਖਾੜਾ

ਕਲੋਸੀਅਮ, ਪ੍ਰਾਚੀਨ ਯੁੱਗ ਦਾ ਵਿਸ਼ਾਲ ਗੋਲ ਅਖਾੜਾ ਜਾਂ ਰੰਗਸ਼ਾਲਾ ਹੈ, ਦਾ ਨਿਰਮਾਣ ਇਟਲੀ ਵਿੱਚ ਰੋਮ ਵਿਖੇ ਅੱਜ ਤੋਂ ਲਗਪਗ 1930 ਵਰ੍ਹੇ ਪਹਿਲਾਂ ਹੋਇਆ ਸੀ। ਇਸ ਨੂੰ ਭਵਨ-ਨਿਰਮਾਣ ਕਲਾ ਅਤੇ ਇੰਜਨੀਅਰਿੰਗ ਦਾ ਅਜੂਬਾ ਮੰਨਿਆ ਗਿਆ ਹੈ।[1] ਰੋਮ ਦੇ ਸਮਰਾਟ ਨੀਰੋ, ਜਿਸ ਦੇ ਰਾਜ ਸਮੇਂ ਜਨਤਾ ਸੁਖੀ ਅਤੇ ਸੰਤੁਸ਼ਟ ਨਹੀਂ ਸੀ, ਦੀ ਮੌਤ ਮਗਰੋਂ ਹੋਈ ਖਾਨਾਜੰਗੀ ਨਾਲ ਰਾਜਵੰਸ਼ੀ ਹਕੂਮਤ ਸਮਾਪਤ ਹੋ ਗਈ ਅਤੇ ਰੋਮ ਦੀ ਸਲਤਨਤ ਨੂੰ ਉਸਾਰੂ ਢੰਗ ਨਾਲ ਅੱਗੇ ਤੋਰਨ ਲਈ ਵੇਸਪੇਜ਼ੀਅਨ ਨਵਾਂ ਸਮਰਾਟ ਬਣਿਆ। ਉਸ ਨੇ ਕਲੋਸੀਅਮ ਦੀ ਯਾਦਗਾਰੀ ਇਮਾਰਤ ਦਾ ਆਰੰਭ 72ਈ. ਵਿੱਚ ਕਰਵਾਇਆ।[2] ਰੋਮਨ ਭਾਵੇਂ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਜਨਮਦਾਤਾ ਨਹੀਂ ਸਨ ਪਰ ਉਹਨਾਂ ਨੇ ਉਹ ਵਿਵਸਥਾ ਅਤੇ ਏਕਤਾ ਲਿਆਂਦੀ ਸੀ ਜਿਸ ਨਾਲ ਪੁਰਾਣੀਆਂ ਸੰਸਕ੍ਰਿਤੀਆਂ ਦਾ ਇਟਲੀ ਦੀ ਇੱਕ ਸਾਮਰਾਜੀ ਸੰਸਕ੍ਰਿਤੀ ਵਿੱਚ ਸੰਗਮ ਹੋ ਸਕਿਆ ਸੀ। ਇਸ ਸੰਗਮ ਦੀ ਇੱਕ ਗੌਰਵਸ਼ਾਲੀ ਉਦਾਹਰਣ ‘ਕਲੋਸੀਅਮ’ ਹੈ।ਅੰਡਾਕਾਰ ਰੂਪ ਵਿੱਚ ਉਸਾਰੇ ਗਏ ਇਸ ਗੋਲ ਅਖਾੜੇ ਦੀ ਲੰਬਾਈ 188 ਮੀਟਰ, ਚੌੜਾਈ 156 ਮੀਟਰ ਅਤੇ ਉਚਾਈ 48 ਮੀਟਰ ਸੀ। ਇਸ ਵਿੱਚ ਲਗਪਗ 55,000 ਦਰਸ਼ਕ ਬੈਠ ਸਕਦੇ ਸਨ।[3][4][5][6] ਚਾਰ ਮੰਜ਼ਿਲੀ ਇਸ ਇਮਾਰਤ ਦੀ ਪਹਿਲੀ ਮੰਜ਼ਿਲ ਪ੍ਰਮੁੱਖ ਨਾਗਰਿਕਾਂ ਦੇ ਬੈਠਣ ਲਈ ਰਾਖਵੀਂ ਸੀ। ਜ਼ਮੀਨੀ ਮੰਜ਼ਿਲ ਵਿੱਚ ਜੰਗਲੀ ਜਾਨਵਰਾਂ ਨੂੰ ਰੱਖਣ ਲਈ ਕਮਰੇ ਬਣੇ ਹੋਏ ਸਨ। ਪਿੰਜਰਿਆਂ ਵਿੱਚ ਬੰਦ ਇਨ੍ਹਾਂ ਜੰਗਲੀ ਜਾਨਵਰਾਂ ਨੂੰ ਲੋੜ ਅਨੁਸਾਰ ਅਖਾੜੇ ਜਾਂ ਪਿੜ ਦੇ ਕੇਂਦਰ ਵਿੱਚ ਲਿਜਾਇਆ ਜਾ ਸਕਦਾ ਸੀ, ਜਿੱਥੇ ਇਨ੍ਹਾਂ ਨੂੰ ਖੁੱਲ੍ਹੇ ਛੱਡ ਕ ਇਨ੍ਹਾਂ ਦਾ ਭੇੜ ਜਾਂ ਮੁਕਾਬਲੇ ਕਰਵਾਏ ਜਾਂਦੇ ਸਨ।ਰੋਮਨ ਸਮਰਾਟ ਇਸ ਕਲੋਸੀਅਮ ਦਾ ਜਨਤਾ ਨੂੰ ਮੁਫ਼ਤ ਵਿੱਚ ਖੇਡ ਪ੍ਰਦਰਸ਼ਨ ਕਰਨ ਲਈ ਪ੍ਰਯੋਗ ਕਰਦੇ ਸਨ। ਇਹ ਖੇਡਾਂ ਇੱਕ ਤਰ੍ਹਾਂ ਦੇ ਗੌਰਵ ਅਤੇ ਰਾਜਸੀ ਸ਼ਕਤੀ ਦੇ ਚਿੰਨ੍ਹ ਸਨ, ਪਰ ਇਹ ਗੋਲ ਅਖਾੜਾ ਪ੍ਰਾਚੀਨ ਰੋਮ ਦੀ ਮਹਾਨਤਾ ਅਤੇ ਜਾਹੋ-ਜਲਾਲ ਦੇ ਨਾਲ-ਨਾਲ ਉਸ ਦੇ ਜ਼ੁਲਮ ਅਤੇ ਨਿਰਦਈ ਪੁਣੇ, ਦੋਵਾਂ ਦਾ ਪ੍ਰਤੱਖ ਪ੍ਰਮਾਣ ਹੈ। ਖੇਡਾਂ ਦਾ ਦਾ ਆਰੰਭ ਅਕਸਰ ਕਿਸੇ ਹਾਸਪੂਰਨ ਨਾਟਕ ਨਾਲ ਹੁੰਦਾ ਸੀ, ਜਾਂ ਅਜੀਬ ਅਤੇ ਵਚਿੱਤਰ ਜਾਨਵਰਾਂ ਦੀ ਨੁਮਾਇਸ਼ ਨਾਲ। ਇਸ ਮਗਰੋਂ ਜਾਨਵਰਾਂ ਦੇ ਆਪਸ ਵਿੱਚ ਭੇੜ ਕਰਵਾਏ ਜਾਂਦੇ ਸਨ। ਫਿਰ ਜਾਨਵਰਾਂ ਅਤੇ ਤਲਵਾਰਾਂ ਜਾਂ ਹੋਰ ਸ਼ਸਤਰਾਂ ਨਾਲ ਯੁੱਧ ਕਰਨ ਲਈ ਸਿਖਲਾਈ ਦਿੱਤੇ ਆਦਮੀਆਂ ਅਤੇ ਜਾਨਵਰਾਂ ਦਾ ਮੁਕਾਬਲਾ ਹੁੰਦਾ ਸੀ ਅਤੇ ਫਿਰ ਤਲਵਾਰੀਆਂ (ਤਲਵਾਰ ਨਾਲ ਯੁੱਧ ਕਰਨ ਵਾਲੇ) ਦਾ ਆਪਸ ਵਿੱਚ ਮੁਕਾਬਲਾ ਹੁੰਦਾ ਸੀ, ਜੋ ਆਮ ਤੌਰ ’ਤੇ ਗੁਲਾਮ, ਕੈਦੀ ਅਤੇ ਅਪਰਾਧੀ ਹੁੰਦੇ ਸਨ। ਇਸ ਭੇੜ ਖੇਡਾਂ ਵਿੱਚ ਅਣਗਿਣਤ ਜਾਨਵਰਾਂ ਅਤੇ ਬੰਦਿਆਂ ਦੀਆਂ ਮੌਤਾਂ ਹੋ ਜਾਂਦੀਆਂ ਸਨ।ਪੰਜਵੀਂ ਸਦੀ ਈਸਵੀ ਵਿੱਚ ਰੋਮਨ ਸਮਰਾਟ ਹੋਨੋਰਸ ਨੇ ਇਨ੍ਹਾਂ ਖੂਨੀ ਖੇਡਾਂ ਨੂੰ ਗ਼ੈਰ-ਕਾਨੂੰਨੀ ਅਤੇ ਅਨੈਤਿਕ ਕਰਾਰ ਦੇ ਕੇ ਸਦਾ ਲਈ ਬੰਦ ਕਰ ਦਿੱਤਾ ਪਰ ਰੋਮਨ ਸੱਭਿਅਤਾ ਦੇ ਹੋਰ ਅਨੇਕਾਂ ਸੁਨਹਿਰੀ ਪੱਖਾਂ ਉੱਤੇ ਇਹ ਖੂਨੀ ਖੇਡਾਂ ਇੱਕ ਕਾਲੇ ਧੱਬੇ ਵਾਂਗ ਰਹਿਣਗੀਆਂ।ਸਾਮਰਾਜੀ ਸਮੇਂ ਦੇ ਤੇਜ-ਪ੍ਰਤਾਪ ਤੋਂ ਬਾਅਦ ਇਹ ਕਲੋਸੀਅਮ ਇੱਕ ਤਰ੍ਹਾਂ ਨਾਲ ਤਿਆਰੀਆਂ ਸੀ। ਫਿਰ ਇਹ ਰੋਮ ਦੇ ਮੱਧ-ਕਾਲੀਨ ਕਬੀਲਿਆਂ ਦੀ ਗੜ੍ਹੀ ਬਣਿਆ ਰਿਹਾ। ਇਸ ਮਗਰੋਂ ਇਸ ਉੱਤੇ ਲੱਗਿਆ ਸ਼ਾਨਦਾਰ ਪੱਥਰ ਹੋਰ ਇਮਾਰਤਾਂ ਬਣਾਉਣ ਲਈ ਚੋਰੀ ਕਰ ਕੇ ਵਰਤਿਆ ਜਾਣ ਲੱਗਾ। ਇਹ ਚਿੱਤਰਕਾਰਾਂ ਲਈ ਚਿੱਤਰਕਾਰੀ ਕਰਨ ਦਾ ਵਿਸ਼ਾ ਬਣ ਗਿਆ। ਹੁਣ ਇਹ ਇਤਿਹਾਸ ਅਤੇ ਮਿਥਿਹਾਸ ਨਾਲ ਸਬੰਧਤ ਫ਼ਿਲਮਾਂ ਬਣਾਉਣ ਦੀ ਪਿੱਠ-ਭੂਮੀ ਦਾ ਕੰਮ ਦੇਣ ਲੱਗਾ ਅਤੇ ਨਾਲ ਹੀ ਪੁਰਾਤਤਵ ਖੋਜੀਆਂ ਦੀ ਖੋਜ ਦਾ ਕੇਂਦਰ ਹੈ।

ਕਲੋਸੀਅਮ
ਸਥਾਨਅਗਸਤਸ ਰੋਮ ਦੇ 14 ਰਾਜ ("ਸ਼ਾਂਤੀ ਮੰਦਿਰ")
ਉਸਾਰੀ70–80 ਏਡੀ
ਲਈ/ਦੁਆਰਾ ਉਸਾਰਿਆਵੇਸਪੇਜ਼ੀਅਨ, ਤਿਤੁਸ
ਕਿਸਮਐਮਫੀਥੀਏਟਰ
ਸਬੰਧਿਤਰੋਮ ਵਿੱਚ ਪੁਰਾਤਨ ਸਮਾਰਕਾਂ ਦੀ ਸੂਚੀ
Lua error in ਮੌਡਿਊਲ:Location_map at line 522: Unable to find the specified location map definition: "Module:Location map/data/Italy Rome Antiquity" does not exist.

ਹੋਰ ਵੇਖੋਸੋਧੋ

ਹਵਾਲੇਸੋਧੋ

  1. "Building the Colosseum". roman-colosseum.info. Archived from the original on 2012-12-27. Retrieved 2016-03-04. {{cite web}}: Unknown parameter |dead-url= ignored (help)
  2. Hopkins, p. 2
  3. William H. Byrnes IV (Spring 2005) "Ancient Roman Munificence: The Development of the Practice and Law of Charity".
  4. "BBC's History of the Colosseum p. 1". Bbc.co.uk. 22 March 2011. Retrieved 16 April 2012.
  5. Baldwin, Eleonora (2012). Rome day by day. Hoboken: John Wiley & Sons Inc. p. 26. ISBN 9781118166291.
  6. Dark Tourism - Italy's Creepiest Attractions, The Local
🔥 Top keywords: ਮੁੱਖ ਸਫ਼ਾਹੋਲਾ ਮਹੱਲਾਖ਼ਾਸ:ਖੋਜੋਗੁਰੂ ਨਾਨਕਗੁਰੂ ਗ੍ਰੰਥ ਸਾਹਿਬਮੌਡਿਊਲ:Argumentsਭਗਤ ਸਿੰਘਪੰਜਾਬੀ ਭਾਸ਼ਾਭਗਤ ਰਵਿਦਾਸਪੰਜਾਬ, ਭਾਰਤਆਨੰਦਪੁਰ ਸਾਹਿਬਗੁਰੂ ਗੋਬਿੰਦ ਸਿੰਘਭਾਈ ਵੀਰ ਸਿੰਘਵਿਸਾਖੀਪੰਜਾਬੀ ਮੁਹਾਵਰੇ ਅਤੇ ਅਖਾਣਚੀਨਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਸਿੱਧੂ ਮੂਸੇ ਵਾਲਾਅਕਾਲੀ ਫੂਲਾ ਸਿੰਘਸਾਕਾ ਨਨਕਾਣਾ ਸਾਹਿਬਭਾਰਤ ਦਾ ਸੰਵਿਧਾਨਬ੍ਰਾਜ਼ੀਲਗੁਰੂ ਅਰਜਨਪੰਜਾਬੀ ਲੋਕ ਬੋਲੀਆਂ2014 ਆਈਸੀਸੀ ਵਿਸ਼ਵ ਟੀ20ਗੁਰਮੁਖੀ ਲਿਪੀਰਣਜੀਤ ਸਿੰਘਖ਼ਾਸ:ਤਾਜ਼ਾ ਤਬਦੀਲੀਆਂਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਵਿਕੀਪੀਡੀਆ:ਬਾਰੇਸਤਿ ਸ੍ਰੀ ਅਕਾਲਵਿਕੀਪੀਡੀਆ:ਅਕਸਰ ਪੁੱਛੇ ਜਾਣ ਵਾਲੇ ਸਵਾਲਮੱਕੀਹਰਿਮੰਦਰ ਸਾਹਿਬਸੰਯੁਕਤ ਰਾਜਇੰਡੋਨੇਸ਼ੀਆਬੰਦਾ ਸਿੰਘ ਬਹਾਦਰਬਕਲਾਵਾਬਾਬਾ ਦੀਪ ਸਿੰਘਅੰਮ੍ਰਿਤਸਰਹੋਲੀਹਰੀ ਸਿੰਘ ਨਲੂਆਭਾਰਤਸ਼ਿਵ ਕੁਮਾਰ ਬਟਾਲਵੀਵਿਕੀਪੀਡੀਆ:ਹਾਲ ਦੀਆਂ ਘਟਨਾਵਾਂਗੁਰੂ ਤੇਗ ਬਹਾਦਰਪੰਜਾਬ ਦਾ ਇਤਿਹਾਸਬਾਬਾ ਫ਼ਰੀਦਸਾਕਾ ਗੁਰਦੁਆਰਾ ਪਾਉਂਟਾ ਸਾਹਿਬਸੁਰਜੀਤ ਪਾਤਰਆਮਦਨ ਕਰਭੀਮਰਾਓ ਅੰਬੇਡਕਰਮਦਦ:ਜਾਣ-ਪਛਾਣਫਾਸ਼ੀਵਾਦਸ਼ਬਦਗੁਰੂ ਅੰਗਦਗੁਰੂ ਹਰਿਗੋਬਿੰਦਚੰਡੀ ਦੀ ਵਾਰਵਿਆਹ ਦੀਆਂ ਰਸਮਾਂਵਰਗ ਮੂਲਨਾਂਵਪੰਜਾਬੀ ਵਿਕੀਪੀਡੀਆਗੁਰੂ ਰਾਮਦਾਸਅਨੁਵਾਦਜਪੁਜੀ ਸਾਹਿਬਅੰਮ੍ਰਿਤਾ ਪ੍ਰੀਤਮਖੁੰਬਾਂ ਦੀ ਕਾਸ਼ਤਰਣਜੀਤ ਸਿੰਘ ਕੁੱਕੀ ਗਿੱਲਲੀਫ ਐਰਿਕਸਨਗੁਰੂ ਅਮਰਦਾਸਖੇਤੀਬਾੜੀਭੌਤਿਕ ਵਿਗਿਆਨਕਾਂਸ਼ੀ ਰਾਮਪੰਜਾਬੀਵਿਕੀਪੀਡੀਆ:ਸੱਥਸਿੱਖਿਆਸਮਰੂਪਤਾ (ਰੇਖਾਗਣਿਤ)ਨੌਰੋਜ਼ਸਾਨੀਆ ਮਲਹੋਤਰਾਹੱਜਗੁਰੂ ਹਰਿਕ੍ਰਿਸ਼ਨਕਬੀਰਪੀਰੀਅਡ (ਮਿਆਦੀ ਪਹਾੜਾ)ਜ਼ੈਨ ਮਲਿਕਪ੍ਰਿਅੰਕਾ ਚੋਪੜਾਬਾਬਾ ਬੁੱਢਾ ਜੀ27 ਮਾਰਚਪੰਜ ਤਖ਼ਤ ਸਾਹਿਬਾਨਪੰਜਾਬੀ ਸੱਭਿਆਚਾਰ1911ਤਖ਼ਤ ਸ੍ਰੀ ਕੇਸਗੜ੍ਹ ਸਾਹਿਬਕਰਤਾਰ ਸਿੰਘ ਸਰਾਭਾਸੂਫ਼ੀ ਕਾਵਿ ਦਾ ਇਤਿਹਾਸਵਿਕੀਪੀਡੀਆਮਦਦ:MediaWiki namespaceਕੁਲਵੰਤ ਸਿੰਘ ਵਿਰਕਡੱਡੂ